ਜੇਕਰ ਤੁਸੀਂ ਵੀ ਇਕ ਐਂਡ੍ਰਾਇਡ ਫੋਨ ਦੇ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ।


ਜੇਕਰ ਤੁਸੀਂ ਵੀ ਇਕ ਐਂਡ੍ਰਾਇਡ ਫੋਨ ਦੇ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ।
ਗੂਗਲ ਨੇ ਵਾਇਰਸ ਨਾਲ ਲੈਸ 145 ਐਪਸ ਦੀ ਸੂਚੀ ਜਾਰੀ ਕੀਤੀ ਹੈ, ਜੋ ਸਮਾਰਟਫੋਨ ਦੇ ਰਾਹੀਂ ਕੰਪਿਊਟਰ 'ਚ ਐਂਟਰ ਕਰ ਤੁਹਾਡੇ ਬੈਂਕ ਅਕਾਊਂਟ, ਈ-ਮੇਲ ਤੇ ਸੋਸ਼ਲ ਮੀਡੀਆ ਅਕਾਊਂਟ ਨਾਲ ਜੁੜੀ ਨਿੱਜੀ ਜਾਣਕਾਰੀਆਂ ਚੋਰੀ ਕਰ ਸਕਦੇ ਹਨ।
ਹਟਾਉਣੀ ਬੇਹੱਦ ਆਸਾਨ

ਕੰਪਨੀ ਨੇ ਸਲਾਹ ਦਿੱਤੀ ਹੈ ਕਿ ਯੂਜ਼ਰ ਇਨ੍ਹਾਂ ਐਪ ਨੂੰ ਜਲਦ ਹੀ ਆਪਣੇ ਫੋਨ ਤੋਂ ਡਿਲੀਟ ਕਰ ਦਿਓ। ਗੂਗਲ ਦੇ ਮੁਤਾਬਕ ਵਾਇਰਸ ਨਾਲ ਲੈਸ ਐਪ ਐਂਡਰਾਇਡ ਫੋਨ ਲਈ ਖਤਰਨਾਕ ਨਹੀਂ ਹਨ। ਹਾਲਾਂਕਿ ਫੋਨ ਨੂੰ ਵਿੰਡੋਜ਼ ਕੰਪਿਊਟਰ ਨਾਲ ਜੋੜਨ 'ਤੇ ਇਹ ਉਸ 'ਚ ਜਰੂਰ ਐਂਟਰ ਕਰ ਜਾਂਦੇ ਹਨ। ਕੰਪਨੀ ਨੇ ਦੱਸਿਆ ਕਿ ਵਾਇਰਸ ਵਾਲੀਆਂ ਐਪਸ ਦੀ-ਸਟ੍ਰੋਕ (ਕੀ-ਬੋਰਡ 'ਤੇ ਟਾਈਪ ਕੀਤੇ ਜਾਣ ਵਾਲੇ ਅੱਖਰ ਤੇ ਸ਼ਬਦ) ਸਕੈਨ ਕਰਨ 'ਚ ਸਮਰੱਥ ਹਨ। ਇਨ੍ਹਾਂ ਦੀ ਮਦਦ ਨਾਲ ਹੈਕਰ ਤੁਹਾਡੇ ਬੈਂਕ ਅਕਾਊਂਟ, ਕ੍ਰੈਡਿਟ-ਡੈਬਿਟ ਕਾਰਡ, ਈ-ਮੇਲ ਤੇ ਸੋਸ਼ਲ ਮੀਡੀਆ ਅਕਾਊਂਟ ਨਾਲ ਜੁੜੇ ਪਾਸਵਰਡ ਸਹਿਤ ਹੋਰ ਕਈ ਨਿਜੀ ਜਾਣਕਾਰੀਆਂ ਹਾਸਲ ਕਰ ਸੱਕਦੇ ਹਨ।

ਇਨ੍ਹਾਂ ਐਪਸ ਨੂੰ ਜਲਦ ਕਰੋ ਡਿਲੀਟ
ਬੇਬੀ ਰੂਮ, ਮੋਟਰਟ੍ਰੇਲ, ਟੈਟੂ ਨੇਮ, ਕਾਰ ਗੈਰਾਜ, ਜੈਪਨੀਜ਼ ਗਾਰਡਨ, ਹਾਊਸ ਟੇਰੇਸ, ਸਕਰਟ ਡਿਜ਼ਾਈਨ, ਯੋਗ ਮੈਡੀਟੇਸ਼ਨ, ਸ਼ੂ ਰੈਕ, ਯੂਨੀਕ ਟੀਸ਼ਰਟ, ਮੈਂਜ਼ ਸ਼ੂਜ਼, ਟੀ.ਵੀ ਰੁਆਂਗ ਟਾਮੂ, ਆਈਡੀਆ ਗਲਾਸੇਜ, ਫ਼ੈਸ਼ਨ ਮੁਸਲਮਾਨ, ਬਰੇਸਲੇਟ, ਕਲੋਦਿੰਗ ਡਰਾਇੰਗ, ਮਿਨਿਮਲਿਸਟ ਕਿਚਨ, ਨੇਲ ਆਰਟ, ਆਈਸਕ੍ਰੀਮ ਸਟਿੱਕ, ਰੂਫ, ਚਿਲਡਰਨ ਕਲੋਦਸ, ਹੋਮ ਸੀਲਿੰਗ, ਪਾਲਾ ਬਾਜੂ, ਲਿਵਿੰਗ ਰੂਮ, ਬੁੱਕਸ਼ੈਲਫ, ਨਿਟੇਡ ਬੇਬੀ, ਹੇਅਰ ਪੇਂਟ, ਵਾਲ ਡੈਕੋਰੇਸ਼ਨ, ਪੇਂਟਿੰਗ ਮਹਿੰਦੀ, ਬਾਡੀ ਬਿਲਡਰ, ਕਪਲ ਸ਼ਰਟਸ, ਵਿੰਡੋ ਡਿਜ਼ਾਈਨ, ਹਿਜ਼ਾਬ ਸਟਾਈਲ, ਵਿੰਗ ਚੁਨ, ਫੈਂਸਿੰਗ ਟੈਕਨੀਕ, ਲਰਨ ਟੂ ਡਰਾ ਕਲੋਦਿੰਗ।

Comments