ਅੱਜ ਇੱਕ ਫ਼ਿਲਮ ਵੇਖੀ ਇਨਫ਼ੀਨਿਟੀ ਵਾਰ ( Infinity War)। ਫ਼ਿਲਮ ਸੋਹਣੀ ਹੈ ਪਰ ਫ਼ਿਲਮ ਦਾ ਵਿਸ਼ਾ ਬੜਾ ਅਜ਼ੀਬ ਮਹਿਸੂਸ ਹੋਇਆ। ਸ਼ਾਇਦ ਇਹ ਵਿਸ਼ਾ ਮੈਨੂੰ ਜਾਣਿਆ ਪਹਿਚਾਣਿਆ ਮਹਿਸੂਸ ਹੋਇਆ। ਪਹਿਲਾਂ ਵੀ ਬਹੁਤ ਬਾਰ ਇਸ ਵਿਸ਼ੇ ਬਾਰੇ ਪੜ੍ਹ ਸੁਣ ਚੁੱਕਾ ਹਾਂ।
ਹੈਰਾਨੀ ਸਿਰਫ ਇਸ ਗੱਲ ਦੀ ਹੈ ਇਸ ਵਿਸ਼ੇ ਨੂੰ ਫਿਲਮ ਬਣਾਉਣ ਲਈ ਕਿਓਂ ਚੁਣਿਆ ਗਿਆ ? ਫ਼ਿਲਮ ਦਾ ਵਿਸ਼ਾ ਹੈ ਸੰਸਾਰ ਦੀ ਜਨ ਸੰਖਿਆ ਨੂੰ ਅੱਧਾ ਕਰਨਾ। ਫ਼ਿਲਮ ਦਾ ਖਲਨਾਇਕ ਕੁੱਝ ਅਜਿਹੀਆਂ ਤਾਕਤਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਵਿੱਚ ਵਿਖਾਇਆ ਗਿਆ ਹੈ ਜਿਸ ਨਾਲ ਉਹ ਸੰਸਾਰ ਦੀ ਜਨ ਸੰਖਿਆ ਅੱਧੀ ਕਰਨਾ ਚਾਹੁੰਦਾ ਹੈ।
ਜਨਸੰਖਿਆ ਅੱਧੀ ਕਰਨ ਦਾ ਕਾਰਣ ਉਸ ਦੁਆਰਾ ਇਹ ਦੱਸਿਆ ਜਾਂਦਾ ਹੈ ਕੀ ਇਸ ਸੰਸਾਰ ਦੇ ਸੰਸਾਧਨ ਬਹੁਤ ਸੀਮਿਤ ਹਨ ਅਤੇ ਜਿਸ ਹਿਸਾਬ ਨਾਲ ਜਨਸੰਖਿਆ ਵੱਧ ਰਹੀ ਹੈ ਇਹ ਸੰਸਾਧਨ ਜਲਦੀ ਹੀ ਖ਼ਤਮ ਹੋ ਜਾਣਗੇ।
ਸੰਯੋਗ ਵਾਲੀ ਗੱਲ ਇਹ ਹੈ ਕੀ ਇਸੇ ਵਿਸ਼ੇ ਤੇ ਭਾਵ ਸੰਸਾਰ ਦੀ ਜਨਸੰਖਿਆ ਅੱਧੀ ਕਰਨ ਤੇ ਇਲਉਮੀਨਾਤੀ ਗਰੁੱਪ ਬਹੁਤ ਦੇਰ ਦਾ ਕੰਮ ਕਰ ਰਿਹਾ ਹੈ। ਜਿਸਨੂੰ ਉਹ ਨਿਊ ਵਰਲਡ ਆਰਡਰ ਜਾਂ ਵਨ ਵਰਲਡ ਆਰਡਰ ਦਾ ਨਾਮ ਦਿੰਦੇ ਹਨ। ਜਿਸਦੀ ਹਿਮਾਇਤ ਕਈ ਵੱਡੇ ਅਮਰੀਕਨ ਸਿਆਸਤਦਾਨ ਵੀ ਹਿਮਾਇਤ ਕਰਦੇ ਹਨ।
ਫਿਲਮ ਦੇ ਅੰਤ ਵਿੱਚ ਖਲਨਾਇਕ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਸੰਸਾਰ ਦੀ ਜਨ ਸੰਖਿਆ ਅੱਧੀ ਕਰ ਦਿੰਦਾ ਹੈ। ਸਾਰੇ ਨਾਇਕ ਉਸ ਅੱਗੇ ਬੇਬਸ ਵਿਖਾਈ ਦਿੰਦੇ ਹਨ। ਇਸ ਫ਼ਿਲਮ ਦਾ ਬਹੁਤ ਪ੍ਰਚਾਰ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਨਵੇਂ ਰਿਕਾਰਡ ਬਣਾ ਰਹੀ ਹੈ। ਇਹ ਫ਼ਿਲਮ ਹੁਣ ਤੱਕ ਦੀ ਪਹਿਲੇ ਦਿਨ ਵਿੱਚ ਸਭ ਤੋਂ ਵੱਧ ਕਮਾਈ ਕਰ ਚੁੱਕੀ ਫਿਲਮ ਬਣ ਗਈ ਹੈ।
ਇਸ ਫ਼ਿਲਮ ਵਿੱਚ ਵੀ ਪੈਸੇ ਇਲਉਮੀਨਾਤੀ ਗਰੁੱਪ ਦੇ ਉਹਨਾਂ ਬੈਂਕਰਾਂ ਦਾ ਲੱਗਾ ਹੋਇਆ ਹੈ ਜੋ ਸੰਸਾਰ ਵਿੱਚ ਹੋ ਰਹੀਆਂ ਅਤੇ ਹੋ ਚੁੱਕੀਆਂ ਜੰਗਾਂ ਦੇ ਜਿੰਮੇਵਾਰ ਹਨ। ਇਸ ਫ਼ਿਲਮ ਦੁਆਰਾ ਲੋਕਾਂ ਦਾ ਮਾਈਂਡ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਸੰਸਾਰ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਕਾਰਨ ਵੱਧ ਚੁੱਕੀ ਆਬਾਦੀ ਹੈ ਤੇ ਇਸਨੂੰ ਘੱਟ ਕਰਨ ਦੀ ਜਰੂਰਤ ਹੈ।
ਇਹ ਗਰੁੱਪ ਕਦੇ ਆਬਾਦੀ ਤੇ ਕਾਬੂ ਪਾਉਣ ਦੀ ਗੱਲ ਨਹੀਂ ਕਰਦਾ ਸਗੋਂ ਹਮੇਸ਼ਾਂ ਆਬਾਦੀ ਘਟਾਉਣ ਦੀ ਗੱਲ ਕਰਦਾ ਹੈ। ਇਸ ਫ਼ਿਲਮ ਰਾਹੀਂ ਸ਼ਾਇਦ ਲੋਕਾਂ ਨੂੰ ਅਗਾਹ ਕੀਤਾ ਗਿਆ ਹੈ ਕੀ ਉਹ ਇੱਕ ਵੱਡੀ ਜੰਗ ਲਈ ਤਿਆਰ ਰਹਿਣ ਜਿਸ ਵਿੱਚ ਜਿੱਤ ਬਿਨਾ ਸ਼ੱਕ ਇਲਉਮੀਨਾਤੀ ਗਰੁੱਪ ਦੀ ਹੋਵੇਗੀ।
Comments
Post a Comment