ਕੀ ਹੈ ਐਂਡ-ਟੂ-ਐਂਡ ਐਨਕ੍ਰਿਪਸ਼ਨ
ਵਟਸਐਪ ਆਪਣੇ ਯੂਜ਼ਰਸ ਨੂੰ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਿੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਦੋਂ ਕੋਈ ਯੂਜ਼ਰ ਮੈਸੇਜ ਭੇਜਦਾ ਹੈ ਤਾਂ ਉਸ ਨੂੰ ਪਾਉਣ ਵਾਲਾ ਹੀ ਪੜ ਸਕਦਾ ਹੈ ਅਤੇ ਉਸ ਦੇ ਰਿਪਲਾਈ ਨੂੰ ਸੈਂਡਰ ਹੀ ਪੜ ਸਕਦਾ ਹੈ। ਯਾਨੀ ਦੋ ਲੋਕਾਂ ਵਿਚਕਾਰ ਦੀ ਗੱਲਬਾਤ ਸਿਰਫ ਦੋ ਲੋਕਾਂ ਤੱਕ ਹੀ ਸੀਮਤ ਰਹਿੰਦੀ ਹੈ। ਵਟਸਐਪ ਆਪਣੇ ਯੂਜ਼ਰਸ ਨੂੰ ਗੱਲਬਾਤ 'ਚ ਸੇਂਧ ਲਗਾਉਣ ਵਾਲਿਆਂ ਤੋਂ ਸੁਰੱਖਿਅਤ ਰੱਖਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਹ ਖੁਦ ਵੀ ਯੂਜ਼ਰਸ ਦੇ ਮੈਸੇਜਿਸ ਨਹੀਂ ਪੜਦਾ।
ਐਂਡ-ਟੂ-ਐਂਡ ਐਨਕ੍ਰਿਪਸ਼ਨ ਕਈ ਵਾਰ ਵਿਵਾਦਾਂ 'ਚ ਵੀ ਰਿਹਾ ਹੈ ਪਰ ਪ੍ਰਾਈਵੇਸੀ ਦੇ ਜਾਣਕਾਰ ਇਸ ਨੂੰ ਯੂਜ਼ਰਸ ਦੇ ਹਿੱਤ 'ਚ ਹੀ ਮੰਨਦੇ ਆਏ ਹਨ। ਹਾਲ ਹੀ 'ਚ ਭਾਰਤ ਸਰਕਾਰ ਨੇ ਵਟਸਐਪ ਨੂੰ ਕਿਸੇ ਵੀ ਮੈਸੇਜ ਦਾ ਸੋਰਸ ਪਤਾ ਕਰਨ ਵਾਲਾ ਟੂਲ ਬਣਾਉਣ ਦੀ ਮੰਗ ਕੀਤੀ ਸੀ ਪਰ ਵਟਸਐਪ ਨੇ ਇਸ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਅਜਿਹਾ ਕਰਨ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਖਤਮ ਹੋ ਜਾਵੇਗੀ।
Comments
Post a Comment